Filter (Advanced Search)
Downloads
0
Views
278
Video

Video is not available... Embedded is previous playlist.

Details

Use mailto: inside the href attribute to create a link that opens the user's email program (to let them send a new email):

HTML ਵਿੱਚ <a> ਟੈਗ ਸਾਨੂੰ  ਪਹਿਲਾਂ  ਤੋਂ ਹੀ ਪਭਾਸ਼ਿਤ ਪ੍ਰਾਪਤਕਰਤਾ (predefined recipient) ਨੂੰ  ਈਮੇਲ  ਭੇਜਣ  ਲਈ  ਉਸਦਾ  ਈਮੇਲ  ਐਡਰੈਸ ਸੈੱਟ  ਕਰਨ ਦਾ ਆਪਸ਼ਨ ਵੀ ਪਰਦਾਨ ਕਰਦਾ  ਹੈ।  ਈਮੇਲ  ਟੈਗ ਦੇ ਰੂਪ ਵਿੱਚ <a> ਟੈਗ ਦੀ ਵਰਤੋਂ  ਕਰਦੇ  ਸਮੇਂ ਅਸੀਂ  href  ਐਟਰੀਬਿਊਟ ਦੇ  ਨਾਲ  "mailto:email_adress" ਦੀ  ਵਰਤੋਂ ਕਰਾਂਗੇ। ਜਦੋਂ  ਯੂਜਰ mailto: ਲਿੰਕ ਤੇ ਕਲਿੱਕ ਕਰਾਗੇ ਤਾਂ ਈਮੇਲ  ਭੇਜਣ ਲਈ  ਡਿਫਾਲਟ ਈਮੇਲ-ਕਲਾਇੰਟ (email-client) ਯੂਜਰ ਦੇ ਕੰਪਿਊਟਰ  ਉੱਪਰ ਖੁੱਲ ਜਾਂਦਾ  ਹੈ ਈਮੇਲ -ਕਲਾਇੰਟ ਇੱਕ ਅਜਿਹਾ ਪ੍ਰੋਗਰਾਮ ਜਾਂ  ਵੈੱਬ ਐਪਲੀਕੇਸ਼ਨ ਹੁੰਦਾ ਹੈ  ਜੋ ਸਾਡੇ  ਈਮੇਲ  ਸੰਦੇਸ਼ਾਂ  ਨੂੰ  ਪਰਾਪਤ ਕਰਨ, ਲਿਖਣ, ਭੇਜਣ ਅਤੇ ਰੱਖਣ ਲਈ ਤਿਆਰ ਕੀਤਾ ਗਿਆ ਹੈ। mailto: ਦੀ ਵਰਤੋਂ ਕਰਨ ਦਾ ਸਿੰਟੈਕਸ ਹੇਠਾਂ ਦਿੱਤਾ ਗਿਆ ਹੈ: <a href="mailto:abc@example.com">send email</a>


ਜੇਕਰ ਕੋਈ  ਯੂਜਰ send email ਲਿੰਕ  ਉਪਰ  ਕਲਿੱਕ  ਕਰਾਂਗਾ, ਤਾਂ  ਇਹ  ਯੂਜਰ ਦੇ ਕੰਪਿਊਟਰ  ਵਿੱਚ  ਇੰਸਟਾਲਡ (Installed) ਈਮੇਲ  ਕਲਾਇੰਟ (ਜਿਵੇਂ) ਕਿ:ਲੋਟਸ ਨੋਟਸ (Lotu notes), ਆਉਟਲੁਕ ਐਕਸਪ੍ਰੈਸ (outlookexpress), ਥੰਡਰਬਰਡ(Thunderbird) ਆਦਿ) ਨੂੰ  ਸਟਾਰਟ ਕਰ ਦੇਵੇਗਾ ਤਾਂ  ਜੋ  ਪਹਿਲਾਂ ਤੋਂ ਨਿਰਧਾਰਤ ਪ੍ਰਾਪਤ ਕਰਤਾ  abc@example.com ਨੂੰ  ਈਮੇਲ ਭੇਜੀ ਜਾ ਸਕੇ। ਜੇਕਰ ਯੂਜਰ ਦੇ ਕੰਪਿਊਟਰ ਵਿੱਚ  ਕੋਈ  ਵੀ  ਈਮੇਲ-ਕਲਾਇੰਟ  ਇੰਸਟਾਲ ਨਹੀਂ ਹੈ, ਤਾਂ  ਈਮੇਲ ਭੇਜਣਾ ਸੰਭਵ ਨਹੀਂ  ਹੋਵੇਗਾ।

Example

<a href="mailto:someone@example.com">Send email</a>


<!DOCTYPE html>
<html>
<head>
<title>Link to an Email Address</title>
</head>
<body>

<h2>Link to an Email Address</h2>

<p>To create a link that opens in the user's email program (to let them send a new email), use mailto: inside the href attribute:</p>

<p><a href="mailto:gss.khokhar.mks@punjabeducation.gov.in">Send email</a></p>

</body>
</html>



Ad