Ads

Science Fair | 9th-10th Classes | Gsss Khokhar | Sri Muktsar Sahib

304 views 22 Nov, 2021

ਅੱਜ ਮਿਤੀ 22/11/2021 ਨੂੰ ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੋਖਰ, ਸ੍ਰੀ ਮੁਕਤਸਰ ਸਾਹਿਬ ਵਿਖੇ ਸਿਖਿਆ ਸਕੱਤਰ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ "ਪੜੋ ਪੰਜਾਬ ਪੜਾਓ ਪੰਜਾਬ" ਤਹਿਤ ਸਾਇਸ ਮੇਲਾ ਕਰਵਾਇਆ ਗਿਆ । ਇਸ ਮੇਲੇ ਦਾ ਆਰੰਭ ਪ੍ਰਿੰਸੀਪਲ ਸ੍ਰੀ ਬਲਜਿੰਦਰ ਸਿੰਘ ਸਿੱਧੂ ਅਤੇ ਸਮੂਹ ਸਟਾਫ ਸ.ਸ.ਸ.ਸ. ਖੋਖਰ, ਸ੍ਰੀ ਮੁਕਤਸਰ ਸਾਹਿਬ ਨੇ ਕੀਤਾ । ਇਸ ਮੇਲੇ ਵਿਚ 9th ਤੋਂ 10th ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ । ਵਿਦਿਆਰਥੀਆਂ ਵੱਲੋ ਸਾਇਸ ਵਿਸ਼ੇ ਨਾਲ ਸਬੰਧਿਤ ਵੱਖ-ਵੱਖ ਕਿਰਿਆਵਾਂ ਦੇ ਬਹੁਤ ਹੀ ਸੁੰਦਰ ਚਾਰਟ ਅਤੇ ਮਾਡਲ ਪੇਸ਼ ਕੀਤੇ ਗਏ । ਇਹ ਮੇਲਾ ਵਿਦਿਆਰਥੀਆਂ ਵਿਚ ਵਿਗਿਆਨ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਨ ਲਈ ਕਰਵਾਇਆ ਗਿਆ । ਇਸ ਮੇਲੇ ਦੀ ਤਿਆਰੀ Science Mistress ਸ੍ਰੀਮਤੀ ਪ੍ਰੀਤਕਮਲ  ਜੀ ਨੇ ਕਰਵਾਈ।  ਇਸ ਮੇਲੇ ਵਿਚ ਸਮੂਹ ਸਟਾਫ ਨੇ ਭਾਗ ਲਿਆ ।